Message From District Education Officer

ਪੂਰੀ ਦੁਨੀਆਂ ਵਿੱਚ ਆਈ. ਟੀ. ਸੈਕਟਰ ਵਿੱਚ ਤਰੱਕੀ ਹੋ ਰਹੀ ਹੈ । ਪੰਜਾਬ ਦੀ ਸਕੂਲੀ ਸਿੱਖਿਆ ਨੂੰ ਇਸ ਦੇ ਹਾਣੀ ਬਣਾਉਣ ਦੇ ਭਰਪੂਰ ਯਤਨ ਵਜੋਂ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਨੂੰ ਬੜੇ ਸੁਚੱਜੇ ਢੰਗ ਨਾਲ ਲਾਗੂ ਕੀਤਾ ਹੋਇਆ ਹੈ । ਸਕੂਲਾਂ ਦੇ ਅਧਿਆਪਕਾਂ / ਕਰਮਚਾਰੀਆਂ ਦਾ ਜਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਦਫਤਰਾਂ ਨਾਲ ਤਾਲਮੇਲ ਸੁਚਾਰੂ ਢੰਗ ਨਾਲ ਬਣਾਉਣ, ਉਨ੍ਹਾਂ ਦੇ ਦਫਤਰੀ ਕੰਮ ਸਮੇਂ ਸਿਰ ਅਤੇ ਘੱਟੋ-ਘੱਟ ਜਾਂ ਬਿਨਾਂ ਨਿਜੀ ਸਮੂਲੀਅਤ ਤੌਂ ਕਰਨ ਲਈ ਡੀ.ਈ.ਓ. ਦਫਤਰ ਦੀ ਵੈਬਸਾਈਟ ਤਿਆਰ ਕੀਤੀ ਗਈ ਹੈ । ਇਸ ਆਧੁਨਿਕ ਸੰਚਾਰ ਪ੍ਰਣਾਲੀ ਦੀ ਸੁਚੱਜੀ ਵਰਤੋ ਦੇ ਉਪਰਾਲੇ ਨਾਲ ਦਫਤਰਾਂ ਨੂੰ ਲੋੜੀਂਦੀ ਸੂਚਨਾ ਬੜੇ ਸੁਖਾਲੇ ਢੰਗ ਨਾਲ ਪ੍ਰਾਪਤ ਹੋ ਸਕੇਗੀ । ਇਸ ਵੈਬਸਾਈਟ ਉਪਰ ਅਧਿਆਪਕਾਂ / ਕਰਮਚਾਰੀਆਂ ਨੂੰ ਲੋੜੀਂਦੇ ਦਸਤਾਵੇਂਜ ਅਸਾਨੀ ਨਾਲ ਉਪਲਬਧ ਰਹਿਣਗੇ । ਮੈਂ ਉਮੀਦ ਕਰਦਾ ਹਾਂ ਕਿ ਸਿੱਖਿਆ ਵਿਭਾਗ ਅਤੇ ਇਸ ਦੇ ਸਮੂਹ ਕਰਮਚਾਰੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਅਤੇ ਸਿੱਖਿਆ ਵਿਭਾਗ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਰਹੇਗਾ ।

ਜਿਲ੍ਹਾ ਸਿੱਖਿਆ ਅਫਸਰ (ਸੈ. ਸਿ.)
ਬਠਿੰਡਾ

Contact No and Email ID

DEO (SE)0164-2213907
deose.bathinda@punjabeducation.gov.in
DSS0164-2213907
dss448bti@gmail.com
ICT0164-5011680
ictcobti@gmail.com
MIS Wing0164-2240025
misbathinda@punjabeducation.gov.in
Edusat edusat.bathinda@panjabeducation.gov.in
RMSA0164-5010770
rmsabti@gmail.com
Vocationalvocationalbti@gmail.com